Run by the founder of the institution, Sant Baba Longpuri Ji, and under the guidance of the patron of the institution, Sant Baba Charanpuri Ji, the institution has been spreading the knowledge of education in the area for 42 years. It has proved to be a boon for rural areas.

I feel very proud to say that 10 students of our institution have brought glory to the institution and their parents by getting a place in Punjab Merit. Our institution which is located in Barnala has become the number one institution in the district by getting the highest positions among the students of eighth, tenth, and twelfth classes in the district. Arts (Girls only), Medical, Non-Medical, Commerce, and many more streams are taught in the institute for boys and girls at very low fees by hardworking and experienced staff. Along with studies, sports, cultural activities, and NSS are organized for the all-around development of students along with eco-club, and buddy group systems. Finally, we wish every student to touch the heights of success in their life.

Managing Director
Smt. Karamjeet Kaur

 

ਸੰਸਥਾ ਦੇ ਮੋਢੀ ਸੰਤ ਬਾਬਾ ਲੌਂਗਪੁਰੀ ਜੀ ਦੁਆਰਾ ਚਲਾਈ ਗਈ ਸੰਸਥਾ ਦੇ ਸਰਪ੍ਰਸਤ ਸੰਤ ਬਾਬਾ ਚਰਨਪੁਰੀ ਜੀ ਦੀ ਰਹਿਨੁਮਾਈ ਹੇਠ ਸੰਸਥਾ 42 ਸਾਲਾਂ ਤੋਂ ਇਲਾਕੇ ਵਿੱਚ ਵਿਦਿਆ ਦਾ ਚਾਣਨ ਫੈਲਾ ਰਹੀ ਹੈ। ਇਹ  ਸੰਸਥਾ ਪੇਂਡੂ ਖੇਤਰ ਲਈ ਵਰਦਾਨ ਸਾਬਿਤ ਹੋਈ ਹੈ।

ਮੈਨੂੰ ਇਹ ਦਸਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਸੰਸਥਾ ਦੇ 10 ਵਿਦਿਆਰਥੀਆਂ ਨੇ ਪੰਜਾਬ ਦੀ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਣ ਕੀਤਾ ਹੈ। ਜਿਲ੍ਹੇ ਵਿੱਚੋਂ ਅੱਠਵੀਂ , ਦਸਵੀਂ, ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ  ਪੁਜ਼ੀਸ਼ਨਾਂ ਪ੍ਰਾਪਤ ਕਰਕੇ ਬਰਨਾਲਾ ਜਿਲ੍ਹੇ ਦੀ ਨੰਬਰ ਇਕ ਸੰਸਥਾ ਬਣ ਗਈ ਹੈ। ਸੰਸਥਾ ਵਿੱਚ ਆਰਟਸ (ਸਿਰਫ਼ ਲੜਕੀਆਂ), ਮੈਡੀਕਲ, ਨਾਨ-ਮੈਡੀਕਲ, ਕਾੱਮਰਸ ਆਦਿ ਸਟਰੀਮ ਦੀ ਪੜ੍ਹਾਈ ਲੜਕੇ ਅਤੇ  ਲੜਕੀਆਂ ਲਈ ਬਹੁਤ ਘੱਟ ਫ਼ੀਸਾਂ ਤੇ ਮਿਹਨਤੀ ਅਥੇ ਤਜ਼ਰਬੇਕਾਰ ਸਟਾਫ਼ ਦੁਆਰਾ ਕਰਾਈ ਜਾਂਦੀ ਹੈ। ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਐਨ.ਐੱਸ.ਐੱਸ. , ਇੱਕੋ ਕਲੱਬ, ਬੱਡੀ ਗਰੁੱਪ ਆਦਿ ਚਲਾਏ ਜਾ ਰਹੇ ਹਨ। ਅੰਤ ਅਸੀਂ ਕਾਮਨਾ ਕਰਦੇ ਹਾਂ ਹਰ ਇੱਕ ਵਿਦਿਆਰਥੀ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ।

Managing Director
Smt. Karamjeet Kaur