Education is the third eye of man. A person is incomplete without education. At that time rural areas were very backward in terms of education. In 1980 AD, the great ascetic Shri Sant Baba Longpuri Ji of the area educated the people of the rural areas who are backward in terms of education. Sant Baba Longpuri Adarsh Senior Secondary School, Pakhon Kalan planted the sapling of education with his blessings in which we consider the economical condition of common people and provide excellent quality education at very low fees.
Due to the tireless efforts of the entire organization and the teachers, within a short period of time, the institution emerged as the number one institution in rural areas in the whole of Punjab out of which students have started getting places in Punjab merit. Students in sports have also started achieving state and national level awards. Even today, this organization is making double progress with the dedicated efforts of everyone. We wish every member of the institute and students a bright future.
Founder of The School
Sant Baba Charanpuri Ji
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਵਿਦਿਆ ਬਿਨ੍ਹਾਂ ਮਨੁੱਖ ਅਧੂਰਾ ਹੈ। ਇਸ ਸਮੇਂ ਪੇਂਡੂ ਖੇਤਰ ਸਿੱਖਿਆ ਪੱਖੋਂ ਬਹੁਤ ਪੱਛੜਿਆ ਹੋਇਆ ਸੀ। ਸਿੱਖਿਆ ਪੱਖੋਂ ਪਛੜੇ ਪੇਂਡੂ ਖੇਤਰ ਦੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਇਲਾਕੇ ਦੇ ਮਹਾਨ ਤੱਪਸਵੀ ਸ਼੍ਰੀਮਾਨ ਸੰਤ ਬਾਬਾ ਲੌਂਗਪੁਰੀ ਜੀ ਦੁਆਰਾ 1980 ਈ. ਵਿੱਚ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂ, ਪੱਖੋਂ ਕਲਾਂ ਵਿਖੇ ਵਿੱਦਿਆ ਦਾ ਬੂਟਾ ਆਪਣੇ ਕਰ ਕਮਲਾਂ ਨਾਲ ਲਾਇਆ। ਜਿਸ ਵਿੱਚ ਆਮ ਲੋਕਾਂ ਦੀ ਆਰਥਿਕਤਾ ਨੂੰ ਦੇਖਦੇ ਹੋਏ ਬਹੁਤ ਹੀ ਘੱਟ ਫੀਸਾਂ ਤੇ ਉੱਤਮ ਦਰਜ਼ੇ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ।
ਸਮੂਹ ਸੰਸਥਾ ਅਤੇ ਅਧਿਆਪਕ ਸਾਹਿਬਾਨ ਦੀ ਅਨਥੱਕ ਮਿਹਨਤ ਸਦਕਾ ਥੌੜ੍ਹੇ ਸਮੇਂ ਵਿੱਚ ਹੀ ਸੰਸਥਾ ਪੂਰੇ ਪੰਜਾਬ ਵਿੱਚ ਪੇਂਡੂ ਏਰੀਏ ਦੀ ਨੰਬਰ ਇੱਕ ਸੰਸਥਾ ਉਬਰ ਕੇ ਸਾਹਮਣੇ ਆਈ। ਜਿਸ ਵਿੱਚੋਂ ਵਿਦਿਆਰਥੀ ਪੰਜਾਬ ਦੀ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਲੱਗੇ। ਖੇਡਾਂ ਵੀ ਰਾਜ ਅਤੇ ਨੈਸ਼ਨਲ ਪੱਧਰ ਦੀਆਂ ਪ੍ਰਾਪਤੀਆਂ ਕਰਨ ਲੱਗੇ। ਅੱਜ ਵੀ ਇਹ ਸੰਸਥਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ। ਅਸੀਂ ਸੰਸਥਾ ਦੇ ਹਰ ਇੱਕ ਮੈਂਬਰ ਅਤੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹਾਂ।
ਸੰਸਥਾ ਦੇ ਸਰਪ੍ਰਸਤ
ਸੰਤ ਬਾਬਾ ਚਰਨਪੁਰੀ ਜੀ